Friday, 26 December 2014

ਆਪਣੀ ਜ਼ਿੰਦਗੀ ਦੇ ਸੱਤਰ ਗੁਜਰ ਗਏ ਹਨ ਇੱਕ੍ਹਤਰਿਵਾਂ ਲੱਗ ਗਿਆ ਹੈ[ਇੰਜ ਕਿਹਾ ਜਾਂਦਾ ਹੈ

ਸੰਕਲਨ ਕਰਤਾ ਵਲੋਂ
ਆਪਣੀ ਜ਼ਿੰਦਗੀ ਦੇ ਸੱਤਰ ਗੁਜਰ ਗਏ ਹਨ ਇੱਕ੍ਹਤਰਿਵਾਂ ਲੱਗ ਗਿਆ ਹੈ[ਇੰਜ ਕਿਹਾ ਜਾਂਦਾ ਹੈ ਕਿ ਜਿਹੜੀ ਔਰਤ ਜ਼ਵਾਨੀ ‘ਚ ਸੋਹਣੀ ਨਹੀਂ ਹੁੰਦੀ ਉਹ ਬੁਢਾਪੇ ਵਿੱਚ ਸੋਹਣੀ ਹੋ ਹੀ ਨਹਂਿ ਸਕਦੀ[ਉਮਰ ਦੇ ਨਾਲ ਬੰਦੇ ਦੇ ਗੁਣਾ, ਖੁਸ਼ੀ, ਉਮੀਦਾਂ, ਇਕਾਂਖਿਆਵਾਂ ਅਤੇ ਸ਼ਰੀਰਕ ਸੁਖਾਂ ਲਈ ਝੁਕਾਅ ਹੋਣਾ ਵੀ ਚਾਹੀਦਾ ਹੈ[ਬੁਢਾਪੇ ਵਿੱਚ ਸਾਰੀਆਂ ਇੰਦਰੀਆਂ ਕੰਮਜੋਰ ਹੋ ਜਾਂਦੀਆਂ ਹਨ ਪਰ ਮਨ ਜਵਾਨ ਰਹਿਣਾ ਚਾਹੀਦਾ ਹੈ[ਜਵਾਨੀ ਇਕ ਮਾਨਸਿਕ ਅਵਸਥਾ ਹੈ ਇਸ ਦਾ ਅਰੀਰ ਨਾਲ ਕੋਈ ਸਬੰਧ ਨਹੀਂ ਹੁੰਦਾ[ਇਸ ਗੱਲ ਨੂੰ ਉਮਰ ਵੱਧਣ ਦੇ ਨਾਲ ਨਾਲ ਹੋਰ ਗਹਿਰਾਈ ਨਾਲ ਸਮਝਣਾ ਚਾਹੀਦਾ ਹੈ[
     ਇਹ ਜ਼ਿੰਦਗੀ ਇਕ ਸਫ਼ਰ ਹੈ[ ਸਫ਼ਰ ਦਾ ਰੋਮਾਂਚ ਉਸਦੇ ਸ਼ੁਰੂ ਹੋਣ ਵੇਲੇ ਤੋਂ ਖਤਮ ਹੋਣ ਵੇਲੇ ਜ਼ਿਆਦਾ ਹੁੰਦਾ ਹੈ[ਇਸ ਲਈ ਉਮਰ ਵੱਧਣ ਦੇ ਨਾਲ ਨਾਲ ਰੋਮਾਂਚ, ਕੌਤਕ, ਜਿਗਿਆਸਾ ਅਤੇ ਖੁਸ਼ੀ ਵਿੱਚ ਵਾਧਾ ਹੋਣਾ ਚਾਹੀਦਾ ਹੈ[ਜਿਹੜਾ ਜੰਮਿਆ ਹੈ ੳਸ ਨੇ ਮਰਨਾ ਵੀ ਹੈ[ਪਰ ਚੰਗੀ ਮੌਤ ਉਹ ਹੁੰਦੀ ਹੈ ਜਿਸ ਨੂੰ ਬੰਦਾ ਖੁਸ਼ੀ ਨਾਲ ਕਬੂਲ ਕਰੇ[ਇਸ ਲਈ ਜ਼ਿੰਦਗੀ ਵਿੱਚ ਹਾਸਲ ਕੀਤੇ ਹਰ ਇਕ ਤਜ਼ਰਬੇ ਨੂੰ ਤੋਹਫਾ ਸਮਝ ਕੇ ਸੰਭਾਲਦੇ ਰਹੋ[ਇਸ ਨਾਲ ਤੁਸੀਂ ਜਿੰਨੀ ਵਡੇਰੀ ਉਮਰ ਦੇ ਹੁੰਦੇ ਜਾਓਂਗੇ, ਉੰਨੇ ਹੀ ਅਮੀਰ ਹੁੰਦੇ ਜਾਓਂਗੇ[ਜ਼ਿੰਦਗੀ ਵਿੱਚ ਇਸ ਗੱਲ ਨੂੰ ਜਾਨਣਾ ਵੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ[ਅਜਿਹੇ ਹੀ ਤੋਹਫਿਆਂ ਨਾਲ ਲਬਰੇਜ਼ ਇਹ ਫੁਲਾਂ ਦੇ ਗੁਲਸਤੇ ਵਰਗੀ ਇਹ ਕਿਤਾਬ ਤੁਹਾਨੂੰ ਦੇ ਰਿਹਾ ਹਾਂ
 ਮੈਨੂੰ ਭਰੋਸਾ ਹੈ ਕਿ ਤੁਸੀਂ ਕਈ ਸਾਲਾਂ ਦੇ ਤਜ਼ਰਬੇ ਤੋਂ ਚੁਣੇ ਹੋਏ ਇਨ੍ਹਾਂ ਤੋਹਫਿਆਂ ਨੂੰ  ਪੜ੍ਹ ਕੇ ਜ਼ਿਆਦਾ ਸਿਆਣੇ, ਖੁਸ਼ ਅਤੇ ਅਮੀਰ ਬਣ ਜਾਓਂਗੇ[